sood March 4, 2018

ਪੰਜਾਬ ਵਿਚ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਸਰਕਾਰ ਜਲਦ ਹੀ ਜ਼ੋਰਦਾਰ ਝਟਕਾ ਦੇ ਸਕਦੀ ਹੈ। ਮਾਰਚ ਵਿਚ ਬਜਟ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਸ਼ਰਾਬ ਮਹਿੰਗੀ ਕਰਨ ਦੀ ਤਿਆਰੀਆਂ ਕਰ ਰਹੀ ਹੈ। ਸ਼ਰਾਬ ਦੇ ਭਾਅ 20 ਫੀਸਦੀ ਤਕ ਵੱਧ ਸਕਦੇ ਹਨ।

ਇਸ ਮਹੀਨੇ ਆਉਣ ਵਾਲੀ 2018-19 ਦੀ ਐਕਸਾਈਜ਼ ਪਾਲਿਸੀ ਵਿਚ ਸਰਕਾਰ ਜਿਥੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ 5 ਫੀਸਦੀ ਘਟਾ ਸਕਦੀ ਹੈ, ਉਥੇ ਹੀ ਇਸ ਦਾ ਕੋਟਾ 5 ਫੀਸਦੀ ਵਧਾਇਆ ਜਾ ਸਕਦਾ ਹੈ। ਨਾਲ ਹੀ ਲਾਇਸੈਂਸ ਫੀਸ ਅਤੇ ਐਕਸਾਈਜ਼ ਵਿਚ 20 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਸੂਬੇ ਦੇ ਪਹਿਲੇ ਬਜਟ ਵਿਚ ਸੂਬਾ ਸਰਕਾਰ ਦੇ ਹੱਥ ਟੈਕਸ ਦਰਾਂ ਵਿਚ ਬਦਲਾਅ ਨਹੀਂ ਰਿਹਾ। ਖਰਾਬ ਮਾਲੀ ਹਾਲਾਤ ਦੇ ਚੱਲਦੇ ਪੰਜਾਬ ਸਰਕਾਰ ਸ਼ਰਾਬ ਨਾਲ 2018-19 ਵਿਚ 800 ਤੋਂ 1000 ਕਰੋੜ ਰੁਪਏ ਵਧੇਰੇ ਰੈਵੇਨਿਊ ਇਕੱਠਾ ਕਰਨ ਦੀ ਤਿਆਰੀ ਹੈ।

2017-18 ਵਿਚ ਸ਼ਰਾਬ ਤੋਂ 5422 ਕਰੋੜ ਰੁਪਏ ਰੈਵੇਨਿਊ ਦਾ ਟੀਚਾ ਹੈ। 20 ਫੀਸਦੀ ਵਾਧੇ ਨਾਲ 2018-19 ਵਿਚ 6500 ਕਰੋੜ ਰੁਪਏ ਸ਼ਰਾਬ ਦੇ ਮਿੱਥੇ ਐਕਸਾਈਜ਼ ਰੈਵੇਨਿਊ ਦਾ ਸ਼ਰਾਬ ਕੰਜ਼ਿਊਮਰ ‘ਤੇ ਬੋਝ ਪੈਣਾ ਤੈਅ ਹੈ, ਉਥੇ ਹੀ ਇਸ ਨਾਲ ਉਨ੍ਹਾਂ ਗੁਆਂਢੀ ਸੂਬਿਆਂ ਤੋਂ ਤਸਕਰੀ ਵੀ ਵਧੇਗੀ ਜਿੱਥੇ ਪੰਜਾਬ ਦੀ ਤੁਲਣਾ ‘ਚ ਸ਼ਰਾਬ ਸਸਤੀ ਹੈ।

Leave a comment.

Your email address will not be published. Required fields are marked*